ਪੰਜਾਬੀ ਬੁਝਾਰਤਾਂ

ਪੰਜਾਬੀ ਬੁਝਾਰਤਾਂ ਦਾ ਸਭ ਤੋਂ ਵਧੀਆ ਜ਼ਖ਼ੀਰਾ

  • ਖਾਣਾ ਦਾਣਾ

    ਸੋਨੇ ਦੀ ਥਾਲੀ ਜੜ ਆਉਂਦਾ ਟਿੱਕਾ
    ਕਲਾਕੰਦ ਖਾ ਕੇ ਮੂੰਹ ਫਿੱਕੇ ਦਾ ਫਿੱਕਾ

    ਜਵਾਬ: ਅਨਾਰ
  • ਘਰੇਲੂ

    ਕਾਲ਼ਾ ਛੰਬ
    ਉਹਦੇ ਦੋ ਕਣ

    ਜਵਾਬ: ਕੜਾਹੀ
  • ਘਰੇਲੂ

    ਕੋਅਲੀਆਂ ਦੀ ਬੋਰੀ , ਉਹਦੇ ਵਿਚ ਮਧਾਣੀ
    ਜਿਹੜਾ ਉਹਦਾ ਮੱਖਣ ਖਾਵੇ
    ਉਹਦੀਆਂ ਅੱਖਾਂ ਚ ਪਾਣੀ

    ਜਵਾਬ: ਸੁਰਮਾ
  • ਘਰੇਲੂ

    ਕੋਲ਼ ਫਲ , ਕੋਲ਼ ਫਲ , ਕੋਲ਼ ਫਲ ਵਿਚਾਰਾ
    ਕਿਸੇ ਕੋਲ਼ ਅੱਧਾ ਕਿਸੇ ਕੋਲ਼ ਸਾਰਾ
    ਕਿਸੇ ਕੋਲ਼ ਹੈ ਵੀ ਨਾ ਲੇਖਾਂ ਮਾਰਾ

    ਜਵਾਬ: ਮਾਪੇ
  • ਪਿੰਡ

    ਦੋ ਨਾਰਾਂ ਦੇ ਇਕੋ ਰੰਗ
    ਗੁੱਤੋਂ ਪਕੜ ਕਰ ਼ ਜੰਗ
    ਐਸੀਆਂ ਵੈਸੀਆਂ ਵੇਖਣ ਆਉਣ
    ਇਕੋ ਅਪਣਾ ਨਾਮ ਧੁਰਾਉਣ

    ਜਵਾਬ: ਕਹੀਆਂ
  • ਸ਼ੈ

    ਦੋ ਉਸ ਦੀਆਂ ਜੰਘਾਂ ਉਹ ਬੰਦਾ ਵੀ ਨਹੀਂ
    ਚਾਰ ਉਸ ਦੇ ਪੈਰ ਉਹ ਮੱਝ ਵੀ ਨਹੀਂ
    ਸੋਲਾਂ ਉਹਦੀਆਂ ਗਾਈਆਂ ਉਹ ਗੁੱਜਰ ਵੀ ਨਹੀਂ
    ਚੌਂਠ ਉਸ ਦੇ ਚੇਲੇ ਉਹ ਜੋਗੀ ਵੀ ਨਹੀਂ

    ਜਵਾਬ: ਰੁਪਈਆ
  • ਘਰੇਲੂ

    ਘਰ ਘਰ ਛੱਤਰਾਂ ਦੀ ਮਾਰ

    ਜਵਾਬ: ਪੌੜੀਆਂ
  • ਪਿੰਡ

    ਲੌਂਗ ਤੇ ਲਾਚੀ ਨਹਾਉਣ ਲੱਗੇ, ਲਾਚੀ ਮਾਰੀ ਟਿੱਬੀ
    ਲੌਂਗ ਸਰਾਸਰ ਪੁੱਟਣ, ਲੱਗਾ ਹਾਏ ਹਾਏ ਲਾਚੀ ਡੱਬੀ

    ਜਵਾਬ: ਲੱਜ ਤੇ ਡੋਲ
  • ਸ਼ੈ

    ਕੋਠੇ ਚੜ੍ਹ ਲੇਟ ਕੋਠਾ ਸਹਿੰਦਾ ਏ
    ਸੂਈ ਮੂਲ ਨਾ ਲਾ ਕੋਠਾ ਢੀਂਦਾ ਏ

    ਜਵਾਬ: ਮੁਸ਼ਕ
  • ਪਿੰਡ

    ਇੱਕ ਬਾਤ ਅਜਿਹੀ ਪਾਈਏ ਸੁਣ ਵੇ ਭਾਈ ਹਕੀਮਾਂ
    ਲੱਕੜੀ ਚੋਂ ਪਾਣੀ ਨਿਕਲੇ ਪਾਣੀ ਵਿਚੋਂ ਢੀਮਾਂ

    ਜਵਾਬ: ਗੁਣਾ ਤੇ ਗੁੜ